ਐੱਨ.ਐੱਸ. ਐੱਸ. ਵੱਲੋਂ ਵਾਤਾਵਰਣ ਦੀ ਸੁਚੱਜੀ ਸੰਭਾਲ ਪ੍ਰਤੂੀ ਜਾਗਰੂਕਤਾ ਲੈਕਚਰ ਦਾ ਆਯੋਜਨ

ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਵਾਤਾਵਰਣ ਦੀ ਸੁਚੱਜੀ ਸੰਭਾਲ ਲਈ ‘ਵਾਤਾਵਰਣ ਜਾਗਰੂਕਤਾ’ ਵਿਸ਼ੇ ਤੇ ਲੈਕਚਰ ਕਰਵਾਇਆ ਗਿਆ।
ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਐੱਨ.ਐੱਸ.ਐੱਸ ਵਿਭਾਗ ਵੱਲੋਂ ਵਾਤਾਵਰਣ ਦੀ ਸੁਚੱਜੀ ਸੰਭਾਲ ਨੂੰ ਮੁੱਖ ਰੱਖਦਿਆਂ ਇੱਕ ‘ਵਾਤਾਵਰਣ ਜਾਗਰੂਕਤਾ’ ਦੇ ਸੰਦਰਭ ਵਿੱਚ ਲੈਕਚਰ ਕਰਵਾਇਆ ਗਿਆ, ਜਿਸ ਦਾ ਸੰਚਾਲਨ ਐੱਨ.ਐੱਸ.ਐੱਸ. ਵਿਭਾਗ ਦੇ ਕੋਆਰਡੀਨੇਟਰ ਪ੍ਰੋ.ਜਸਪਾਲ ਸਿੰਘ ਦੁਆਰਾ ਕੀਤਾ ਗਿਆ। ਜਿਸ ਵਿੱਚ ਉਨ੍ਹਾਂ ਦੁਆਰਾ ਵਿਦਿਆਰਥੀਆਂ ਨੂੰ ਲੰਬਕਾਰੀ ਬਾਗ (vertical gardening) ਅਤੇ ਛੱਤ ਦੀ ਖੇਤੀ (terrace farming) ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਵਾਤਾਵਰਣ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਇਸ ਨਾਲ ਸਬੰਧਿਤ ਇੱਕ ਦਸਤਾਵੇਜ਼ੀ ਫਿਲਮ (Documentary film) ਵੀ ਦਿਖਾਈ ਗਈ। ਜਿਸ ਦਾ ਵਿਦਿਆਰਥੀਆਂ ਨੇ ਇੱਕ ਭਰਪੂਰ ਲਾਭ ਉਠਾਇਆ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਰ ਸੇਵਾ ਖਡੂਰ ਸਾਹਿਬ ਦੁਆਰਾ ਵਾਤਾਵਰਣ ਦੀ ਸਾਂਭ ਸੰਭਾਲ ਪ੍ਰਤੀ ਬਹੁਤ ਸੁਹਿਰਦ ਅਤੇ ਵਸੀਹ ਯਤਨ ਕੀਤੇ ਜਾ ਰਹੇ ਹਨ। ਇਹ ਸੰਸਥਾ ਨਿਰੰਤਰ ਰੁੱਖ, ਫੁੱਲ, ਫਲ, ਚਕਿਸਤਾ ਬਾਗ,( ਹਰਬਲ ਗਾਰਡਨ), ਜੰਗਲ ਆਦਿ ਲਗਾ ਕੇ ਜਿੱਥੇ ਵਾਤਾਵਰਣ ਨੂੰ ਸਾਫ ਸੁਥਰਾ ਅਤੇ ਹਰਿਆ ਭਰਿਆ ਕਰ ਰਹੀ ਹੈ, ਉੱਥੇ ਜੀਵਨ ਦੀਆਂ ਮੂਲ ਲੋੜਾਂ ਵਿੱਚੋਂ ਹਵਾ, ਪਾਣੀ ਅਤੇ ਧਰਤੀ ਨੂੰ ਸ਼ੁੱਧ ਕਰਕੇ ਸਾਫ ਸੁਥਰੀ ਆਕਸੀਜਨ ਵੀ ਮੁਹੱਈਆ ਕਰਵਾ ਰਹੀ ਹੈ। ਇਸ ਲਈ ਸਾਡਾ ਵੀ ਸਾਰਿਆਂ ਦਾ ਏਹ ਫਰਜ਼ ਬਣਦਾ ਹੈ ਕਿ ਆਪਣੇ ਚੁਗਿਰਦੇ ਨੂੰ ਸਾਫ ਸੁਥਰਾ ਰੱਖਦੇ ਹੋਏ ਕੁਦਰਤ ਦੇ ਬਖਸ਼ੇ ਵਾਤਾਵਰਨ ਦੀ ਸੁਚੱਜੀ ਸਾਂਭ ਸੰਭਾਲ ਕਰ ਕਰੀਏ। ਉਹਨਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਇਹ ਵੀ ਦੱਸਿਆ ਕਿ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਵਾਤਾਵਰਣ ਸੰਭਾਲ ਪ੍ਰਾਜੈਕਟ ਤਹਿਤ ਹੁਣ ਤੱਕ 7 ਲੱਖ ਰੁੱਖ ਤੇ ਗੁਰੂ ਨਾਨਕ ਯਾਦਗਾਰੀ ਜੰਗਲਾਂ ਦੇ ਰੂਪ ਵਿੱਚ 281 ਜੰਗਲ ਲਗਾਏ ਜਾ ਚੁੱਕੇ ਹਨ ਅਤੇ ਇਹ ਕਾਰਜ ਨਿਰੰਤਰ ਜਾਰੀ ਹੈ। ਕਾਲਜ ਦੇ ਜਰਨਲ ਸਕੱਤਰ ਸ੍ਰ.ਹਰਨੰਦਨ ਸਿੰਘ ਜੀ ਨੇ ਇਸ ਪ੍ਰੋਗਰਾਮ ਨੂੰ ਉਲੀਕਣ ਅਤੇ ਵਿਧੀਵਤ ਢੰਗ ਨਾਲ ਚਲਾਉਣ ਲਈ ਸਬੰਧਿਤ ਅਧਿਆਪਕ ਸਾਹਿਬਾਨ ਦੀ ਖ਼ੂਬ ਸ਼ਲਾਘਾ ਕੀਤੀ।
ਇਸ ਮੌਕੇ ਡਾ.ਸਤਿੰਦਰ ਕੌਰ,ਡਾ.ਜਤਿੰਦਰ ਕੌਰ, ਪ੍ਰੋ.ਰਵਿੰਦਰ ਕੌਰ,ਪ੍ਰੋ.ਮੇਜਰ ਸਿੰਘ, ਪ੍ਰੋ.ਮਨਪ੍ਰੀਤ ਕੌਰ, ਪ੍ਰੋ.ਹਰਕਮਲਪ੍ਰੀਤ ਕੌਰ, ਪ੍ਰੋ.ਪੁਨੀਤ ਕੌਰ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *