ਕਾਮਰਸ ਵਿਭਾਗ ਦੁਆਰਾ mock interview ਦਾ ਆਯੋਜਨ

ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਕਾਮਰਸ ਵਿਭਾਗ ਦੁਆਰਾ mock interview ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਾਮਰਸ ਵਿਭਾਗ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਭਾਗ ਲਿਆ।
ਇਸ ਪ੍ਰਕਿਰਿਆ ਦਾ ਪ੍ਰਮੁੱਖ ਪ੍ਰਯੋਜਨ ਜਿੱਥੇ ਵਿਦਿਆਰਥੀਆਂ ਨੂੰ ਕੋਆਪ੍ਰੇਟਿਵ ਸੈਕਟਰਾਂ, ਕੰਪਨੀਆਂ, ਬੈਂਕਾਂ ਅਤੇ ਫੈਕਟਰੀਆਂ ਵਿੱਚ ਹੁੰਦੀ ਇੰਟਰਵਿਊ ਦੇ ਢੰਗ ਤਰੀਕਿਆਂ ਬਾਰੇ ਜਾਣਕਾਰੀ ਮੁਹੱਈਆ ਕਰਵਾਉਂਣਾ ਸੀ ਉੱਥੇ ਵਣਜ ਦੇ ਖੇਤਰ ਵਿੱਚ ਨਵੇਂ ਗਿਆਨ ਪੇਮਾਨਿਆਂ,ਪਰਤਾਂ,ਜੁਗਤਾਂ ਬਾਰੇ ਵੀ ਗਿਆਨ ਦੇਣਾ ਸੀ।
ਇਸ ਪ੍ਰਕਿਰਿਆ ਦੇ ਤਿੰਨ ਪੜ੍ਹਾਅ ਨਿਸ਼ਚਿਤ ਕੀਤੇ ਗਏ ਜਿਸ ਵਿੱਚ ਸਭ ਤੋਂ ਪਹਿਲਾ ਲਿਖਤੀ ਇਮਤਿਹਾਨ ਲਿਆ ਗਿਆ। ਜਿਸ ਵਿੱਚ ਕੁੱਲ 25 ਵਿਦਿਆਰਥੀਆਂ ਨੇ ਭਾਗ ਲਿਆ। ਇਸ ਦੇ ਅਗਲੇ ਪੜ੍ਹਾਅ ਵਿੱਚ ਸਮੂਹਿਕ ਚਰਚਾ ਦੇ ਵਿਸ਼ੇ ਵਿੱਚ 18 ਵਿਦਿਆਰਥੀਆਂ ਨੇ ਭਾਗ ਲਿਆ।ਇਸ ਦਾ ਅੰਤਲਾ ਪੜ੍ਹਾਅ ਇੰਟਰਵਿਊ ਦਾ ਸੀ ਜਿਸ ਵਿੱਚ 9 ਵਿਦਿਆਰਥੀਆਂ ਦੁਆਰਾ ਬੜੇ ਭਾਵਪੂਰਤ ਰੂਪ ਵਿੱਚ ਪ੍ਰਸ਼ਨ ਉੱਤਰਾਂ ਦਾ ਸਿਲਸਿਲਾ ਚਲਾਇਆ ਗਿਆ। ਇਸ ਇੰਟਰਵਿਊ ਦਾ ਸੰਚਾਲਨ ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ.ਰੋਹਿਤ ਸ਼ਰਮਾ(ਵਾਇਸ ਪ੍ਰਿੰਸੀਪਲ) ਅਤੇ ਅਰਥਸ਼ਾਸਤਰ ਵਿਭਾਗ ਦੇ ਪ੍ਰੋ.ਗਗਨਪ੍ਰੀਤ ਸਿੰਘ ਕੀਤਾ ਗਿਆ। ਇਸ ਇੰਟਰਵਿਊ ਵਿੱਚ ਸਹਿਜਪ੍ਰੀਤ ਕੌਰ ਨੇ ਪਹਿਲੀ ਪੁਜੀਸ਼ਨ, ਰਮਿੰਦਰਜੀਤ ਸਿੰਘ ਨੇ ਦੂਜੀ ਪੁਜੀਸ਼ਨ ਅਤੇ ਹੈਵਨਪ੍ਰੀਤ ਕੌਰ ਨੇ ਤੀਸਰੀ ਪੁਜੀਸ਼ਨ ਹਾਸਿਲ ਕੀਤੀ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਜੀ ਨੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ.ਜਗਜੀਤ ਕੌਰ ਅਤੇ ਸਬੰਧਿਤ ਪ੍ਰੋਫੈਸਰ ਸਾਹਿਬਾਨ ਦਾ ਇਸ ਪ੍ਰਕਿਰਿਆ ਨੂੰ ਆਯੋਜਿਤ ਕਰਨ ਤੇ ਵਧਾਈ ਦਿੱਤੀ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਤਕਸੀਮ ਕੀਤੇ ਗਏ।
ਇਸ ਤੋਂ ਉਪਰੰਤ ਉਨ੍ਹਾਂ ਨੇ ਆਪਣੇ ਲੈਕਚਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਦਾ ਹਰ ਦਿਨ ਹੀ ਇਮਤਿਹਾਨ ਦਾ ਹੁੰਦਾ ਹੈ ਇਸ ਲਈ ਵਿਦਿਆਰਥੀ ਆਪਣੇ ਸਮਕਾਲੀ ਸਰੋਕਾਰਾਂ ਨਾਲ ਜੁੜਦਾ ਹੋਇਆ ਆਪਣੇ ਵਿਸ਼ੇ ਦੀ ਮੁਹਾਰਤ ਨੂੰ ਹੋਰ ਵੀ ਮਜਬੂਤ ਕਰ ਸਕਦਾ ਹੈ।
ਕਾਲਜ ਦੇ ਜਰਨਲ ਸਕੱਤਰ ਸ੍ਰ.ਹਰਨੰਦਨ ਸਿੰਘ ਜੀ ਨੇ ਕਾਮਰਸ ਵਿਭਾਗ ਦੁਆਰਾ ਉਲੀਕੇ ਇਸ ਪ੍ਰਯੋਜਨ ਲਈ ਸਬੰਧਿਤ ਅਧਿਆਪਕ ਸਾਹਿਬਾਨ ਦੀ ਖ਼ੂਬ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਲਈ ਪ੍ਰੇਰਨਾ ਦਿੱਤੀ।
ਇਸ ਮੌਕੇ ਡਾ.ਕੰਵਲਜੀਤ ਸਿੰਘ, ਪ੍ਰੋ.ਹਰਦੀਪ ਸਿੰਘ, ਪ੍ਰੋ.ਰਜਿੰਦਰ ਕੌਰ, ਪ੍ਰੋ.ਰਮਨਦੀਪ ਕੌਰ, ਪ੍ਰੋ.ਮਨਦੀਪ ਕੌਰ, ਪ੍ਰੋ.ਮਨਪ੍ਰੀਤ ਕੌਰ, ਪ੍ਰੋ.ਰਜਿੰਦਰ ਕੌਰ, ਪ੍ਰੋ.ਦਿਲਜੀਤ ਕੌਰ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *