
ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਕਾਮਰਸ ਵਿਭਾਗ ਵੱਲੋਂ ਅਕਾਦਮਿਕ ਪੜ੍ਹਾਈ ਦੇ ਨਾਲ-ਨਾਲ ਮੁਕਾਬਲਤਨ ਮੁਕਾਬਿਆਂ ਨੂੰ ਮੁੱਖ ਰੱਖਦਿਆ ਹੋਇਆ ਬੈਂਕਾਂ ਦੇ ਇਮਤਿਹਾਨ ਸਬੰਧੀ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਇਹ ਲੈਕਚਰ ਸ.ਬਲਦੇਵ ਸਿੰਘ ਸੰਧੂ (ਡਾਇਰੈਕਟਰ, ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ਼ ਕਰੀਅਰ ਐਂਡ ਕੋਰਸਿਜ਼, ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ) ਜੀ ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਜ਼ਿੰਦਗੀ ਦੇ ਤਜਰਬਿਆਂ ਵਿੱਚੋਂ ਇਸ ਸੰਦਰਭ ਵਿੱਚ ਆਉਂਦੇ ਇਮਤਿਹਾਨ ਦੇ ਤਕਨੀਕੀ ਅਤੇ ਸੂਤਰਿਕ ਪੱਖਾਂ ਬਾਰੇ ਗੰਭੀਰ ਨੁਕਤੇ ਸਾਂਝੇ ਕੀਤੇ। ਉਨ੍ਹਾਂ ਆਪਣੇ ਲੈਕਚਰ ਵਿੱਚ ਇਹ ਵੀ ਆਖਿਆ ਕਿ ਵਿਦਿਆਰਥੀ ਜ਼ਿੰਦਗੀ ਵਿੱਚ ਕੋਈ ਵੀ ਮੁਕਾਬਲਾ ਸਫਲ ਕਰਨਾ ਮੁਸ਼ਕਿਲ ਨਹੀਂ ਹੁੰਦਾ ਬਲਕਿ ਇੱਕ ਚੰਗੇ ਪਲੇਟਫਾਰਮ ਅਤੇ ਸਹੀ ਦਿਸ਼ਾ ਦਾ ਮੁਹੱਈਆ ਹੋਣਾ ਜਰੂਰੀ ਹੈ। ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਨੇ ਆਏ ਹੋਏ ਮੁੱਖ ਵਕਤਾ ਨੂੰ ਜੀ ਆਇਆ ਆਖਿਆ ਅਤੇ ਕਾਮਰਸ ਵਿਭਾਗ ਦੇ ਮੁਖੀ ਪ੍ਰੋ.ਜਗਜੀਤ ਕੌਰ ਅਤੇ ਸਮੁੱਚੇ ਵਿਭਾਗ ਨੂੰ ਇਸ ਸ਼ਲਾਘਾਯੋਗ ਕਾਰਜ ਲਈ ਵਧਾਈ ਦਿੱਤੀ। ਇਸ ਮੌਕੇ ਸ. ਉਂਕਾਰ ਸਿੰਘ (ER.), ਪ੍ਰੋ.ਹਰਦੀਪ ਸਿੰਘ, ਪ੍ਰੋ.ਰਜਿੰਦਰ ਕੌਰ, ਪ੍ਰੋ.ਰਮਨਦੀਪ ਕੌਰ, ਪ੍ਰੋ.ਰਵਨੀਤ ਕੌਰ, ਪ੍ਰੋ.ਰੂਥਪਾਲ ਕੌਰ, ਪ੍ਰੋ.ਲਵਪ੍ਰੀਤ ਸਿੰਘ, ਪ੍ਰੋ.ਦਿਲਜੀਤ ਕੌਰ ਆਦਿ ਹਾਜ਼ਰ ਰਹੇ।
