ਸਵਰਗਵਾਸੀ ਪ੍ਰੋਫੈਸਰ ਅਮਰਜੀਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ਲੈਕਚਰ:

ਪੰਜਾਬੀ ਯੂਨੀਵਰਸਿਟੀ,ਪਟਿਆਲਾ ਦੇ ਉਪ ਕੁਲਪਤੀ ਡਾ.ਅਰਵਿੰਦ ਦੁਆਰਾ ਭੌਤਿਕ ਵਿਗਿਆਨ ਉੱਪਰ ਲੈਕਚਰ

ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ,ਖਡੂਰ ਸਾਹਿਬ ਦੇ ‘ਸਾਇੰਸ ਵਿਭਾਗ’ ਵੱਲੋਂ ਸਵਰਗਵਾਸੀ
ਪ੍ਰੋਫੈਸਰ ਅਮਰਜੀਤ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਿਤ ‘ਭੌਤਿਕ ਵਿਗਿਆਨ’ ਵਿਸ਼ੇ ਉੱਪਰ ਲੈਕਚਰ ਕਰਵਾਇਆ ਗਿਆ। ਜਿਸ ਵਿੱਚ ‘ਪੰਜਾਬੀ ਯੂਨੀਵਰਸਿਟੀ’ ਪਟਿਆਲਾ ਦੇ ਉਪ ਕੁਲਪਤੀ ਡਾ.ਅਰਵਿੰਦ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ।
ਉਨ੍ਹਾਂ ਆਪਣੇ ਲੈਕਚਰ ਵਿੱਚ ਜਿੱਥੇ ਪ੍ਰੋ.ਅਮਰਜੀਤ ਸਿੰਘ ਦੁਆਰਾ ਕੀਤੇ ਖੋਜ- ਕਾਰਜਾਂ ਅਤੇ ਅਧਿਆਪਨ ਸਫਰ ਨੂੰ ਬਾਖੂਬੀ ਪ੍ਰਗਟਾਇਆ ਉੱਥੇ ਭੌਤਿਕ ਵਿਗਿਆਨ ਨੂੰ ਪਰਿਭਾਸ਼ਿਤ ਕਰਦਿਆ ਇਸ ਵਿੱਚ ਤਰਕ ਤੇ ਪ੍ਰਮਾਣ ਨੂੰ ਵਧੇਰੇ ਅਹਿਮੀਅਤ ਦਿੱਤੀ। ਇਸ ਦੇ ਨਾਲ- ਨਾਲ ਅਜੌਕੇ ਸਮੇਂ ਅੰਦਰ ‘ਕੁਆਂਟਮ ਭੌਤਿਕ ਵਿਗਿਆਨ’ ਦਾ ਵਰਣਨ ਕਰਦਿਆ ਇਸ ਦੀਆਂ ਉਪਲਬਧੀਆਂ ਨੂੰ ਤਰਕਸ਼ੀਲਤਾ ਦੀ ਕਸਵੱਟੀ ਰਾਹੀ ਪ੍ਰਸਤੁਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਕੁਆਂਟਮ ਭੌਤਿਕ ਵਿਗਿਆਨ ਨੂੰ ਕੰਪਿਊਟਰ, ਸੰਚਾਰ ਅਤੇ ਸੈਨਸਰ ਨਾਲ ਜੋੜ ਕੇ ਹੋਰ ਵੀ ਵੱਡਮੁੱਲੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸੇ ਕੜੀ ਦਰਮਿਆਨ ਵਿਦਿਆਰਥੀਆਂ ਨਾਲ ਪ੍ਰਸ਼ਨ ਉੱਤਰਾਂ ਦੇ ਸਿਲਸਿਲੇ ਦੁਆਰਾ ਗਿਆਨ ਵਿੱਚ ਹੋਰ ਵੀ ਵਾਧਾ ਹੋਇਆ।
ਇਸ ਮੌਕੇ ਕਾਲਜ ਡਾ.ਬਲਵੰਤ ਸਿੰਘ ਸੰਧੂ ਨੇ ਆਏ ਹੋਏ ਮੁੱਖ ਵਕਤਾ, ਕਾਲਜ ਪ੍ਰਬੰਧਕ ਕਮੇਟੀ ਦੇ ਮੁਖੀ ਬਾਬਾ ਸੇਵਾ ਸਿੰਘ ਜੀ ਅਤੇ ਮੈਂਬਰ ਸਾਹਿਬਾਨ ਨੂੰ ਜੀ ਆਇਆ ਆਖਿਆ।
ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਮੁੱਖ ਵਕਤਾ ਅਤੇ ਸਵਰਗਵਾਸੀ ਪ੍ਰੋਫੈਸਰ ਅਮਰਜੀਤ ਸਿੰਘ ਦੀ ਧਰਮ ਪਤਨੀ ਮੈਂਡਮ ਕਿਰਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮੇਂ ਕਾਲਜ ਦੇ ਜਰਨਲ ਸਕੱਤਰ ਸ੍ਰ.ਹਰਨੰਦਨ ਸਿੰਘ ਜੀ,ਸ੍ਰ.ਅਵਤਾਰ ਸਿੰਘ ਬਾਜਵਾ ਜੀ, ਬਾਬਾ ਬਲਦੇਵ ਸਿੰਘ ਜੀ, ਪ੍ਰਿੰਸੀਪਲ ਭਾਈ ਵਰਿਆਮ ਸਿੰਘ ਜੀ,ਕਮੇਟੀ ਮੈਂਬਰ ਸਾਹਿਬਾਨ,ਕਾਲਜ ਸਟਾਫ ਅਤੇ ਵਿਦਿਆਰਥੀ ਹਾਜ਼ਰ ਰਹੇ।

Leave a Reply

Your email address will not be published. Required fields are marked *