
ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਯੁਵਕ ਭਲਾਈ ਵਿਭਾਗ ਦੇ ਵਿਦਿਆਰਥੀਆਂ ਨੇ ਇਸ ਵਰੇ ਗੁਰੂ ਨਾਨਕ ਦੇਵ ਯੂਨੀਵਰਸਿਟੀ,ਅੰਮ੍ਰਿਤਸਰ ਵਿਖੇ ਆਯੋਜਿਤ ਕੀਤੇ ਗਏ ਬੀ-ਜੋਨ ਜੋਨਲ ਯੁਵਕ ਮੇਲੇ 2023-24 ਵਿੱਚੋਂ ਓਵਰਆਲ ਚੈਂਪੀਅਨ ਟਰਾਫੀ ਜਿੱਤ ਕੇ ਕਾਲਜ ਅਤੇ ਇਲਾਕੇ ਦਾ ਮਾਣ ਵਧਾਇਆ। ਇਸ ਸੰਦਰਭ ਵਿੱਚ ਕਾਲਜ ਵਿੱਚ ਇੱਕ ਪ੍ਰੋਗਰਾਮ ਉਲੀਕਿਆ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਜੀ ਨੇ ਜਿੱਥੇ ਕਾਲਜ ਮੈਨੇਜਿੰਗ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ਜੀ ਆਇਆ ਆਖਿਆ ਉੱਥੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਲਈ ਆਪਣੇ ਲੈਕਚਰ ਵਿੱਚ ਆਖਿਆ ਕਿ ਜ਼ਿੰਦਗੀ ਦਾ ਕੋਈ ਵੀ ਇਮਤਿਹਾਨ ਸੱਚੀ ਲਗਨ ਅਤੇ ਮਿਹਨਤ ਸਦਕਾ ਹੀ ਪਾਸ ਹੋ ਸਕਦਾ ਹੈ। ਇਸ ਦਾ ਅਮਲੀ ਰੂਪ ਅਤੇ ਅਸਰ ਵਿਦਿਆਰਥੀਆਂ ਵਿੱਚੋਂ ਵੇਖਣ ਨੂੰ ਮਿਲਿਆ। ਇਸ ਸਮੇਂ ਕਾਲਜ ਦੇ ਜਰਨਲ ਸਕੱਤਰ ਸ੍ਰ.ਹਰਨੰਦਨ ਸਿੰਘ ਜੀ ਨੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਅਤੇ ਸਬੰਧਿਤ ਅਧਿਆਪਕ ਸਾਹਿਬਾਨ ਦੀ ਇਸ ਜਿੱਤ ਲਈ ਵਧਾਈ ਦਿੱਤੀ ਅਤੇ ਖੂਬ ਸ਼ਲਾਘਾ ਕੀਤੀ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਯੁਵਕ ਭਲਾਈ ਵਿਭਾਗ ਦੇ ਕੋਆਰਡੀਨੇਟਰ ਡਾ.ਰਮਨਦੀਪ ਕੌਰ ਦੁਆਰਾ ਨਿਭਾਈ ਗਈ। ਉਨ੍ਹਾਂ ਆਪਣੇ ਲੈਕਚਰ ਵਿੱਚ ਜੋਨਲ ਯੁਵਕ ਮੇਲੇ ਦੀ ਵਿਸਤ੍ਰਿਤ ਜਾਣਕਾਰੀ ਸਾਂਝੀ ਕਰਦਿਆ ਕਿਹਾ ਕਿ ਕਾਲਜ ਦੇ ਵਿਦਿਆਰਥੀਆਂ ਨੇ ਮਾਇਮ ਵਿੱਚੋਂ ਪਹਿਲਾ ਸਥਾਨ, ਭੰਗੜਾ, ਲੁੱਡੀ, ਫੈਂਸੀ ਡਰੈੱਸ, ਇਕਾਂਗੀ (ਨਾਟਕ), ਐਲੋਕੇਸ਼ਨ, ਵਾਰ ਵਿੱਚੋਂ ਦੂਜਾ ਸਥਾਨ ਅਤੇ ਕਲਾਸੀਕਲ ਮਿਊਜ਼ਿਕ, ਲੋਕ ਸਾਜ, ਲੋਕ ਗੀਤ ਅਤੇ ਮਮਿਕਰੀ ਵਿੱਚੋਂ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਇਕਾਂਗੀ (ਨਾਟਕ) ਦੀ ਪ੍ਰਤੀਯੋਗੀ ਸਿਮਰਪ੍ਰੀਤ ਕੌਰ ਬੀ.ਏ ਸਮੈਸਟਰ ਤੀਜਾ ਨੂੰ ਸਰਵੋਤਮ ਅਦਾਕਾਰ ਦੇ ਖਿਤਾਬ ਨਾਲ ਵੀ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਸਹਿਯੋਗੀਆਂ ਡਾ.ਜਤਿੰਦਰ ਕੌਰ (ਕੋ-ਕੋਆਡੀਨੇਟਰ),ਪ੍ਰੋ.ਰਵਿੰਦਰ ਕੌਰ,ਪ੍ਰੋ.ਹਰਦੀਪ ਸਿੰਘ, ਪ੍ਰੋ.ਸਿਮਰਪ੍ਰੀਤ ਕੌਰ,ਪ੍ਰੋ.ਹਰਦੇਵ ਸਿੰਘ,ਪ੍ਰੋ.ਮੇਜਰ ਸਿੰਘ,ਪ੍ਰੋ.ਮਨਪ੍ਰੀਤ ਕੌਰ,ਪ੍ਰੋ.ਜਸਮੀਤ ਸਿੰਘ,ਪ੍ਰੋ.ਮਨਦੀਪ ਕੌਰ ਦਾ ਸਮੁੱਚੀਆਂ ਪ੍ਰਤੀਯੋਗਤਾਵਾਂ ਨੂੰ ਵਿਧੀਵਤ ਢੰਗ ਨਾਲ ਸੰਚਾਲਨ ਕਰਨ ਲਈ ਵਿਸ਼ੇਸ਼ ਧੰਨਵਾਦ ਕੀਤਾ। ਇਸ ਮੌਕੇ ਕਾਲਜ ਪ੍ਰਬੰਧਕੀ ਕਮੇਟੀ ਦੇ ਵਾਇਸ ਪ੍ਰੈਜੀਡੈਂਟ ਬਾਬਾ ਗੁਰਪ੍ਰੀਤ ਸਿੰਘ ਜੀ, ਬਾਬਾ ਬਲਦੇਵ ਸਿੰਘ ਜੀ, ਡਾ.ਕੰਵਲਜੀਤ ਸਿੰਘ, ਪ੍ਰੋ.ਰੋਹਿਤ ਸ਼ਰਮਾ(ਵਾਇਸ ਪ੍ਰਿੰਸੀਪਲ), ਡਾ.ਜਤਿੰਦਰ ਸਿੰਘ, ਪ੍ਰੋ.ਸਰਤਾਜ ਸਿੰਘ ਛੀਨਾ, ਪ੍ਰੋ.ਜਸਪਾਲ ਸਿੰਘ ਆਦਿ ਹਾਜ਼ਰ ਰਹੇ।
