ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ’ ਦੁਆਰਾ ‘Code Debugging’ ਵਿਸ਼ੇ ‘ਤੇ ਮੁਕਾਬਲਾ ਕਰਵਾਇਆ ਗਿਆ

ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ‘ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ’ ਦੁਆਰਾ ‘Code Debugging’ ਵਿਸ਼ੇ ‘ਤੇ ਮੁਕਾਬਲਾ ਕਰਵਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਜਿਸ ਦਾ ਮੁੱਖ ਮੰਤਵ ਕੰਪਿਊਟਰ ਦੇ Software ਹਿੱਸਿਆਂ ਵਿੱਚ ਆਈਆਂ ਤਰੁਟੀਆਂ ਨੂੰ ਦੂਰ ਕਰਦੇ ਹੋਏ ਇੱਕ ਸਹੀ ਦਿਸ਼ਾ ਅਤੇ ਕਾਰਜਕਾਰੀ ਨੂੰ ਨਿਭਾਉਂਣਾ ਹੈ।
ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਵਿੱਚੋਂ ਜੋਬਨਪ੍ਰੀਤ ਸਿੰਘ ਅਤੇ ਰਚਨਪ੍ਰੀਤ ਸਿੰਘ ਕਲਾਸ ਬੀ.ਸੀ.ਏ. ਨੇ ਪਹਿਲੀ ਪੁਜ਼ੀਸ਼ਨ ਹਾਸਿਲ ਕੀਤੀ। ਇਸੇ ਤਰ੍ਹਾਂ ਨਵਪ੍ਰੀਤ ਕੌਰ ਅਤੇ ਗੁਰਜੀਤ ਕੌਰ ਕਲਾਸ ਬੀ.ਸੀ.ਏ. ਨੇ ਦੂਜੀ ਪੁਜ਼ੀਸ਼ਨ ਹਾਸਿਲ ਕੀਤੀ। ਇਸ ਮੁਕਾਬਲੇ ਵਿੱਚ ਹਰਸ਼ਪ੍ਰੀਤ ਕੌਰ ਅਤੇ ਸਿਮਰਜੀਤ ਕੌਰ ਕਲਾਸ ਬੀ.ਐੱਸ. ਸੀ.(ਕੰਪਿਊਟਰ ਸਾਇੰਸ ਅਤੇ ਨਾਨ ਮੈਡੀਕਲ) ਨੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ।
ਇਸ ਮੁਕਾਬਲੇ ਦੌਰਾਨ ਕੰਪਿਊਟਰ ਵਿਭਾਗ ਦੇ ਮੁਖੀ ਪ੍ਰੋ.ਰੋਹਿਤ ਸ਼ਰਮਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਜੋਕਾ ਸਮਾਂ ਵਿਸ਼ਵੀਕਰਨ, ਤਕਨੀਕ ਅਤੇ ਕੰਪਿਊਟਰ ਦਾ ਯੁੱਗ ਹੈ। ਅੱਜ ਦੇ ਸਮੇਂ ਵਿੱਚ ਵਿਚਰਦੇ ਮਨੁੱਖ ਦਾ ਸਮੁੱਚਾ ਕਾਰ ਵਿਹਾਰ ਅਤੇ ਤਰਜ਼ੇ ਜ਼ਿੰਦਗੀ ਕੰਪਿਊਟਰ ਨਾਲ ਇਕਸੁਰ ਹੈ।
ਇਸ ਲਈ ਅਜੋਕੇ ਸਮੇਂ ਵਿੱਚ ਵਿਚਰਦਾ ਮਨੁੱਖ ਕੰਪਿਊਟਰ ਦੀਆਂ ਸਮੁੱਚੀਆਂ ਤਕਨੀਕਾਂ ਨੂੰ ਸਮਝਦਾ ਹੋਇਆ ਰੋਜ਼ਮਰਾ ਦੀ ਜ਼ਿੰਦਗੀ ਅਤੇ ਭਵਿੱਖ ਅੰਦਰ ਚੰਗੇ ਕੀਰਤੀਮਾਨ ਸਥਾਪਿਤ ਕਰ ਸਕਦਾ ਹੈ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਜੀ ਨੇ ਕੰਪਿਊਟਰ ਵਿਭਾਗ ਵੱਲੋਂ ਕਰਵਾਏ ਮੁਕਾਬਲੇ ਲਈ ਸਬੰਧਿਤ ਅਧਿਆਪਕ ਸਾਹਿਬਾਨ ਦੀ ਖ਼ੂਬ ਸ਼ਹਾਰਨਾ ਕੀਤੀ। ਇਸ ਉਪਰੰਤ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੇ ਕਾਰਜਕਾਰੀ ਅਭਿਆਸ ਅਤੇ ਅਮਲਾਂ ਵਿੱਚੋਂ ਹੀ ਵਿਦਿਆਰਥੀ ਦੀ ਸਹੀ ਪਹਿਚਾਣ ਅਤੇ ਪ੍ਰਤਿਭਾ ਨਿਖਰ ਕੇ ਸਾਹਮਣੇ ਆ ਸਕਦੀ ਹੈ।
ਇਸ ਮੌਕੇ ਡਾ.ਕੰਵਲਜੀਤ ਸਿੰਘ,ਪ੍ਰੋ.ਸਿਮਰਪ੍ਰੀਤ ਕੌਰ ਅਤੇ ਪ੍ਰੋ.ਜਗਜੀਤ ਕੌਰ ਨੇ ਇੱਕ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਇਸ ਤੋਂ ਇਲਾਵਾ ਇਸ ਸਮੇਂ ਪ੍ਰੋ.ਗਗਨਦੀਪ ਕੌਰ, ਪ੍ਰੋ.ਰਵਨੀਤ ਕੌਰ, ਪ੍ਰੋ.ਸਰਬਜੀਤ ਕੌਰ, ਪ੍ਰੋ.ਰੂਥਪਾਲ ਕੌਰ, ਪ੍ਰੋ.ਰੀਤੂ ਅਤੇ ਪ੍ਰੋ.ਲਵਪ੍ਰੀਤ ਸਿੰਘ ਹਾਜ਼ਰ ਸਨ।

Leave a Reply

Your email address will not be published. Required fields are marked *