ਗੁਰੂ ਨਾਨਕ ਦੇਵ ਯੂਨੀਵਰਿਸਟੀ ਦੇ ਇਮਤਿਹਾਨਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।

ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਦੇ ਵਿਦਿਆਰਥੀਆਂ ਨੇ ਗੁਰੂ ਨਾਨਕ ਦੇਵ ਯੂਨੀਵਰਿਸਟੀ ਦੇ ਇਮਤਿਹਾਨਾਂ ਵਿੱਚ ਸ਼ਾਨਦਾਰ ਪ੍ਰਾਪਤੀਆਂ ਕੀਤੀਆਂ।
ਬਾਬਾ ਉੱਤਮ ਸਿੰਘ ਜੀ ਦੁਆਰਾ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਨਤੀਜਿਆਂ ਵਿੱਚੋਂ ਮਿਆਰੀ ਪੁਜ਼ੀਸ਼ਨਾ ਪ੍ਰਾਪਤ ਕੀਤੀਆਂ। ਇਸ ਬਾਰੇ ਕਾਲਜ ਪ੍ਰਿੰਸੀਪਲ ਪ੍ਰੋ.ਸੁਖਜਿੰਦਰ ਸਿੰਘ ਚੀਮਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੈਸ਼ਨ 2022-23 ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵੱਲੋਂ ਲਈਆਂ ਮਈ-ਜੂਨ ਮਹੀਨੇ ਦੀਆਂ ਪ੍ਰੀਖਿਆਵਾਂ ਵਿੱਚੋਂ ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ, ਡਿਸਟਿੰਕਸ਼ਨ ਅਤੇ ਜ਼ਿਲ੍ਹੇ ਪੱਧਰ ਤੇ ਸ਼ਾਨਦਾਰ ਨਤੀਜੇ ਪ੍ਰਾਪਤ ਕੀਤੇ। ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚੋਂ 9 ਮੈਰਿਟਾਂ ਹਾਸਿਲ ਕੀਤੀਆਂ, ਜਿਨ੍ਹਾਂ ਵਿੱਚੋਂ ਕ੍ਰਮਵਾਰ ਸਿਮਰਪ੍ਰੀਤ ਕੌਰ ਡੀ.ਸੀ.ਏ. ਕਲਾਸ ਨੇ ਪਹਿਲੀ ਪੁਜ਼ੀਸ਼ਨ, ਪਵਨਜੋਤ ਕੌਰ ਡੀ.ਸੀ.ਏ. ਕਲਾਸ ਨੇ ਪੰਜਵੀਂ ਪੁਜ਼ੀਸ਼ਨ ਅਤੇ ਕਿਰਨਪ੍ਰੀਤ ਕੌਰ ਨੇ ਦਸਵੀਂ ਪੁਜ਼ੀਸ਼ਨ ਹਾਸਿਲ ਕੀਤੀ। ਇਸੇ ਤਰ੍ਹਾਂ ਬੀ.ਬੀ.ਏ. ਦੀਆਂ ਵਿਦਿਆਰਥਣਾਂ ਹਰਮਨਦੀਪ ਕੌਰ ਨੇ ਨੌਵੀਂ ਪੁਜ਼ੀਸ਼ਨ ਅਤੇ ਕਿਰਨਦੀਪ ਕੌਰ ਨੇ ਗਿਆਰਵੀਂ ਪੁਜ਼ੀਸ਼ਨ ਹਾਸਿਲ ਕੀਤੀ। ਇਸ ਦੇ ਨਾਲ -ਨਾਲ ਬੀ.ਕਾਮ ਕਲਾਸ ਦੇ ਵਿਦਿਆਰਥੀ ਸੋਰਵਦੀਪ ਸਿੰਘ ਨੇ 21ਵੀਂ ਪੁਜ਼ੀਸ਼ਨ ਅਤੇ ਹਰਨੂਰ ਕੌਰ ਨੇ 29ਵੀਂ ਪੁਜ਼ੀਸ਼ਨ ਪ੍ਰਾਪਤ ਕੀਤੀ। ਇਸੇ ਕੜੀ ਵਿੱਚ ਬੀ.ਐੱਸ-ਸੀ (ਨਾਨ ਮੈਡੀਕਲ) ਦੀ ਵਿਦਿਆਰਥਣ ਸਿਮਰਨਪ੍ਰੀਤ ਕੌਰ ਨੇ 22ਵੀਂ ਪੁਜ਼ੀਸ਼ਨ ਹਾਸਿਲ ਕੀਤੀ। ਇਸੇ ਤਰ੍ਹਾਂ ਬੀ.ਏ. ਕਲਾਸ ਦੀ ਵਿਦਿਆਰਥਣ ਕੋਮਲਪ੍ਰੀਤ ਕੌਰ ਨੇ ਯੂਨੀਵਰਸਿਟੀ ਦੀ ਮੈਰਿਟ ਲਿਸਟ ਵਿੱਚੋਂ 63ਵੀਂ ਪੁਜ਼ੀਸ਼ਨ ਪ੍ਰਾਪਤ ਕੀਤੀ। ਕਾਲਜ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਮੈਰਿਟ ਲਿਸਟ ਤੋਂ ਇਲਾਵਾ ਡਿਸਟਿੰਕਸ਼ਨ ਪੱਧਰ ਤੇ 28 ਪੁਜ਼ੀਸ਼ਨਾਂ ਅਤੇ ਜ਼ਿਲ੍ਹਾ ਪੱਧਰ ਤੇ 14 ਪੁਜ਼ੀਸ਼ਨਾਂ ਹਾਸਿਲ ਕਰਕੇ ਕਾਲਜ ਦੇ ਮਾਣ ਵਿੱਚ ਵਾਧਾ ਕੀਤਾ। ਇੱਥੇ ਇਹ ਵੀ ਵਿਸ਼ੇਸ਼ ਤੌਰ ‘ਤੇ ਜਿਕਰਯੋਗ ਹੈ ਕਿ ਐੱਮ.ਐੱਸ.ਸੀ. (ਆਈ.ਟੀ) ਦੀ ਵਿਦਿਆਰਥਣ ਰੁੱਥਪਾਲ ਕੌਰ ਨੇ ਯੂ.ਜੀ.ਸੀ.ਨੈੱਟ ਦਾ ਇਮਤਿਹਾਨ ਪਾਸ ਕੀਤਾ ਅਤੇ ਕੰਪਿਊਟਰ ਸਾਇੰਸ ਵਿਭਾਗ ਵਿੱਚ ਇੱਕ ਅਸਿਸਟੈਂਟ ਪ੍ਰੋਫੈਸਰ ਵਜੋਂ ਅਧਿਆਪਨ ਦਾ ਕਾਰਜ ਸੰਭਾਲਿਆ। ਇਸ ਮੌਕੇ ਜਿੱਥੇ ਕਾਲਜ ਪ੍ਰਬੰਧਕੀ ਕਮੇਟੀ ਦੇ ਜਰਨਲ ਸਕੱਤਰ ਸ੍ਰ.ਹਰਨੰਦਨ ਸਿੰਘ ਜੀ ਨੇ ਜਿੱਥੇ ਯੂਨੀਵਰਸਿਟੀ ਇਮਤਿਹਾਨਾਂ ਵਿੱਚੋਂ ਪੁਜ਼ੀਸ਼ਨਾ ਹਾਸਿਲ ਕਰਨ ਵਾਲਿਆਂ ਨੂੰ ਇਨਾਮ ਤਕਸੀਮ ਕੀਤੇ ਉੱਥੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜ਼ਿੰਦਗੀ ਦਾ ਕੋਈ ਵੀ ਇਮਤਿਹਾਨ ਸੱਚੀ ਲਗਨ ਅਤੇ ਸਖਤ ਮਿਹਨਤ ਸਦਕਾ ਹੀ ਹਾਸਿਲ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਇਹਨਾਂ ਪ੍ਰਾਪਤੀਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਪੁਜ਼ੀਸ਼ਨਾ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ ਇਸ ਮੌਕੇ ਕਾਲਜ ਪ੍ਰਿੰਸੀਪਲ ਪ੍ਰੋ.ਸੁਖਜਿੰਦਰ ਸਿੰਘ ਚੀਮਾ ਜੀ ਨੇ ਆਏ ਹੋਏ ਪ੍ਰਬੰਧਕੀ ਕਮੇਟੀ ਦੇ ਮੈਂਬਰ ਸਾਹਿਬਾਨ ਨੂੰ ‘ਜੀ ਆਇਆਂ’ ਆਖਿਆ ਅਤੇ ਵੱਖ-ਵੱਖ ਵਿਭਾਗਾਂ ਦੇ ਮੁਖੀ ਸਾਹਿਬਾਨ ਨੂੰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਸਬੰਧੀ ਵਧਾਈ ਦਿੱਤੀ। ਇਸ ਸਮੇਂ ਬਾਬਾ ਬਲਦੇਵ ਸਿੰਘ, ਸ੍ਰ ਸੁਖਬੀਰ ਸਿੰਘ, ਡਾ.ਕੰਵਲਜੀਤ ਸਿੰਘ, ਡਾ.ਜਤਿੰਦਰ ਸਿੰਘ, ਪ੍ਰੋ.ਰੋਹਿਤ ਸ਼ਰਮਾ,ਡਾ. ਰਮਨਦੀਪ ਕੌਰ, ਪ੍ਰੋ ਜਗਜੀਤ ਕੌਰ,ਪ੍ਰੋ ਮਨਪ੍ਰੀਤ ਕੌਰ, ਪ੍ਰੋ ਸਨੇਹਪ੍ਰੀਤ ਕੌਰ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *