
ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਐੱਨ. ਐੱਸ. ਐੱਸ. ਵਿਭਾਗ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਦੇ ਜਨਮ ਦਿਨ ਸਬੰਧੀ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਜੀ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ ਵੇਰਵਿਆਂ ਨੂੰ ਬੜੇ ਪੁਖਤਗੀ ਨਾਲ ਪ੍ਰਸਤੁਤ ਕੀਤਾ ਗਿਆ। ਉਨ੍ਹਾਂ ਆਪਣੇ ਲੈਕਚਰ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਭਗਤ ਸਿੰਘ ਦੇ ਜੀਵਨ ਵਿੱਚ ਦੇਸ਼ ਦੀ ਗੁਲਾਮੀ ਦਾ ਦਰਦ ਬਚਪਨ ਤੋਂ ਹੀ ਪੈਦਾ ਹੋ ਚੁੱਕਾ ਸੀ।ਇਸ ਪ੍ਰਤੀ ਕ੍ਰਾਂਤੀਕਾਰੀ ਵਿਚਾਰਧਾਰਾ ਆਪਣੇ ਪਰਿਵਾਰ ਵਿੱਚੋਂ ਹੀ ਮਿਲੀ ਸੀ।ਜਿਸ ਸਦਕਾ ਉਹ ਆਪਣਾ ਜੀਵਨ ਦੇਸ਼ ਤੋਂ ਕੁਰਬਾਨ ਕਰਦਾ ਕਰਦਾ ਫਾਂਸੀ ਦੇ ਰੱਸੇ ਨੂੰ ਬੜੀ ਫ਼ਖਰਤਾ ਨਾਲ ਆਪਣੇ ਗੱਲੇ ਵਿੱਚ ਪਾ ਲੈਂਦਾ ਹੈ।
ਅੱਜ ਦੀ ਪੀੜ੍ਹੀ ਨੂੰ ਇਸ ਤਰ੍ਹਾਂ ਦੀ ਵਿਚਾਰਧਾਰਾ ਨੂੰ ਆਪਣੇ ਜੀਵਨ ਵਿੱਚ ਅਪਣਾ ਕੇ ਸਦਾ ਚੜ੍ਹਦੀ ਕਲਾ ਵਿੱਚ ਰਹਿਣਾ ਚਾਹੀਦਾ ਹੈ।
ਇਸ ਮੌਕੇ ਕਾਲਜ ਦੇ ਜਰਨਲ ਸਕੱਤਰ ਸ੍ਰ.ਹਰਨੰਦਨ ਸਿੰਘ ਜੀ,ਪ੍ਰੋ.ਜਸਪਾਲ ਸਿੰਘ, ਪ੍ਰੋ.ਹਰਦੀਪ ਸਿੰਘ, ਪ੍ਰੋ.ਰਵਿੰਦਰ ਕੌਰ,ਪ੍ਰੋ.ਮਨਪ੍ਰੀਤ ਕੌਰ ਆਦਿ ਹਾਜ਼ਰ ਰਹੇ।