ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿਖੇ ਸਾਰਾਗੜ੍ਹੀ ਇਤਿਹਾਸ ਨੂੰ ਯਾਦ ਕਰਦਿਆਂ ਹਿਸਟਰੀ ਵਿਭਾਗ ਵੱਲੋਂ ਇਸ ਪ੍ਰਸੰਗ ਵਿੱਚ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ ਦੇ ਮੁਖੀ ਡਾ.ਕੰਵਲਜੀਤ ਸਿੰਘ ਨੇ ਸਾਰਾਗੜ੍ਹੀ ਜੰਗ ਦੇ ਇਤਿਹਾਸ ਨੂੰ ਬੜੇ ਸੂਖਮ,ਇਤਿਹਾਸਕ ਅਤੇ ਵਧੇਰੇ ਸੰਵੇਦਨਸ਼ੀਲ ਢੰਗ ਨਾਲ ਪ੍ਰਸਤੁਤ ਕੀਤਾ। ਜਿਸ ਵਿੱਚ ਉਨ੍ਹਾਂ ਦੱਸਿਆ ਕਿ ਕਿਵੇਂ 12,ਸਤੰਬਰ 1897 ਈਸਵੀ ਨੂੰ 21 ਸਿੱਖਾਂ ਨੇ ਕਿੰਨੇ ਜੋਸ਼,ਬਹਾਦਰੀ ਅਤੇ ਨਿਡਰਤਾ ਨਾਲ 10,000 ਅਫਗਾਨਾਂ ਦਾ ਡੱਟ ਕੇ ਮੁਕਾਬਲਾ ਕੀਤਾ।ਜਿਸ ਵਿੱਚ ਉਨ੍ਹਾਂ ਲਗਭਗ 450 ਦੇ ਕਰੀਬ ਅਫਗਾਨਾਂ ਨੂੰ ਮੌਤ ਦੇ ਘਾਟ ਵੀ ਉਤਾਰਿਆ। ਇਸ ਵਿੱਚ ਹਵਲਦਾਰ ਈਸ਼ਰ ਸਿੰਘ ਅਤੇ ਸਿਗਨਲ ਮੈਨ ਗੁਰਮੁਖ ਸਿੰਘ ਦੀ ਬਹਾਦਰੀ ਅਤੇ ਜੋਸ਼ ਨੂੰ ਇਤਿਹਾਸਕ ਪ੍ਰਕਰਨ ਵਿੱਚੋਂ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ।
ਇਸ ਦੇ ਨਾਲ-ਨਾਲ ਉਨ੍ਹਾਂ ਇਹ ਵੀ ਦੱਸਿਆ ਕਿ ਬੇਸ਼ੱਕ ਇੱਥੇ ਸਿੱਖ ਭਾਵੇਂ ਅੰਗਰੇਜ਼ੀ ਹਕੂਮਤ ਦੇ ਲਈ ਲੜੇ ਪਰ ਉਨ੍ਹਾਂ ਦੀ ਬਹਾਦਰੀ ਪਿੱਛੇ ਇੱਕ ਸਿੱਖ ਇਤਿਹਾਸ ਦਾ ਵੱਡਾ ਅਨੁਭਵ ਵੀ ਆਪਣਾ ਰੂਪ ਵਿਖਾ ਰਿਹਾ ਸੀ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਾਨੂੰ ਆਪਣਾ ਇਤਿਹਾਸ ਕਦੇ ਭੁੱਲਣਾ ਨਹੀਂ ਚਾਹੀਦਾ।ਜਿਹੜੀਆਂ ਕੌਮਾਂ ਆਪਣਾ ਇਤਿਹਾਸ ਗਵਾ ਲੈਂਦੀਆਂ ਹਨ, ਉਹ ਕੌਮਾਂ ਫਿਰ ਧਰਤੀ ਤੋਂ ਖਤਮ ਹੋ ਜਾਂਦੀਆਂ ਹਨ। ਇਸ ਲਈ ਇਤਿਹਾਸ ਨੂੰ ਚੇਤੇ ਰੱਖਣਾ ਹੀ ਪੰਜਾਬੀਅਤ ਦੀ ਜਿੰਦਾਦਿਲੀ ਹੈ। ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ.ਮੇਜਰ ਸਿੰਘ ਨੇ ਨਿਭਾਈ।
ਇਸ ਮੌਕੇ ਡਾ.ਜਤਿੰਦਰ ਸਿੰਘ, ਪ੍ਰੋ.ਜਸਪਾਲ ਸਿੰਘ, ਪ੍ਰੋ.ਹਰਦੇਵ ਸਿੰਘ, ਪ੍ਰੋ.ਹਰਦੀਪ ਸਿੰਘ, ਡਾ.ਜਤਿੰਦਰ ਕੌਰ ਅਤੇ ਡਾ.ਸੁਖਬੀਰ ਕੌਰ ਹਾਜਰ ਰਹੇ।
Subscribe Now
Don’t miss our future updates! Get Subscribed Today!
©2023. IT DEPARTMENT, NISHAN-E-SIKHI, KHADUR SAHIB.. All Rights Reserved.