ਖੇਡਾਂ ਵਤਨ ਪੰਜਾਬ ਦੀਆਂ’

ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿਖੇ ‘ਖੇਡਾਂ ਵਤਨ ਪੰਜਾਬ ਦੀਆਂ’ ਸਿਰਲੇਖ ਹੇਠ ਬਲਾਕ ਪੱਧਰ ਤੇ ਖੇਡਾਂ ਕਰਵਾਈਆਂ ਗਈਆਂ।
ਜਿਸ ਵਿੱਚ ਕਾਲਜ ਦੇ ਸੀਨੀਅਰ ਸੈਕੰਡਰੀ ਅਤੇ ਗ੍ਰੈਜੂਏਸ਼ਨ ਕਲਾਸਾਂ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਜਿਸ ਵਿੱਚ 100 ਮੀਟਰ, 200 ਮੀਟਰ, 800 ਮੀਟਰ, 1500 ਮੀਟਰ ਆਦਿ ਦੀਆਂ ਦੌੜਾਂ ਤੋਂ ਇਲਾਵਾ ਲੰਮੀ ਛਾਲ ਅਤੇ ਰੱਸਾਕਸ਼ੀ ਦੇ ਮੁਕਾਬਲੇ ਕਰਵਾਏ ਗਏ।
ਇਨ੍ਹਾਂ ਖੇਡਾਂ ਦੌਰਾਨ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਵਿੱਚੋਂ
ਸੁਖਮਨਪ੍ਰੀਤ ਕੌਰ 1500 ਮੀਟਰ ਦੌੜ ਵਿੱਚੋਂ ਪਹਿਲੀ ਪੁਜ਼ੀਸ਼ਨ, ਯਕੂਬ ਸਿੰਘ ਨੇ 1500 ਮੀਟਰ ਦੌੜ ਵਿੱਚੋਂ ਪਹਿਲੀ ਪੁਜ਼ੀਸ਼ਨ ਅਤੇ ਮਨਪ੍ਰੀਤ ਕੌਰ ਨੇ 100 ਮੀਟਰ ਦੌੜ ਅਤੇ ਲੰਮੀ ਛਾਲ ਵਿੱਚੋਂ ਪਹਿਲੀ ਪੁਜ਼ੀਸ਼ਨ ਪ੍ਰਾਪਤ ਕੀਤੀ।
ਇਸ ਤਰ੍ਹਾਂ ਜਸ਼ਨਪ੍ਰੀਤ ਕੌਰ ਨੇ 1500 ਮੀਟਰ ਦੌੜ ਵਿੱਚੋਂ ਦੂਜੀ ਪੁਜ਼ੀਸ਼ਨ ਅਤੇ 200 ਮੀਟਰ ਦੀ ਦੌੜ ਵਿੱਚੋਂ ਤੀਜੀ ਪੁਜ਼ੀਸ਼ਨ ਪ੍ਰਾਪਤ ਕੀਤੀ। ਦਿਲਜੀਤ ਸਿੰਘ ਨੇ 100 ਮੀਟਰ ਦੀ ਦੌੜ ਵਿੱਚੋਂ ਦੂਜੀ ਪੁਜ਼ੀਸ਼ਨ ਅਤੇ 800 ਮੀਟਰ ਦੀ ਦੌੜ ਵਿੱਚੋਂ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ।
ਇਨ੍ਹਾਂ ਖੇਡਾਂ ਦਰਮਿਆਨ ਰੱਸਾਕਸ਼ੀ ਅਤੇ ਫੁੱਟਬਾਲ ਦੇ ਮੁਕਾਬਲਿਆਂ ਵਿੱਚੋਂ ਲੜਕੀਆਂ ਦੀ ਟੀਮ ਨੇ ਦੂਜੀ ਪੁਜ਼ੀਸ਼ਨ ਦੇ ਨਾਲ- ਨਾਲ ਲੜਕਿਆਂ ਨੇ ਵੀ ਫੁੱਟਬਾਲ ਦੇ ਮੁਕਾਬਲੇ ਵਿੱਚੋਂ ਦੂਜੀ ਪੁਜ਼ੀਸ਼ਨ ਪ੍ਰਾਪਤ ਕੀਤੀ।
ਇੱਥੇ ਇਹ ਵੀ ਜਿਕਰਯੋਗ ਹੈ ਲੜਕਿਆਂ ਦੀ ਫੁੱਟਬਾਲ ਟੀਮ ਅਤੇ ਲੜਕੀਆਂ ਦੀ ਰਿਲੇਅ ਦੌੜ ਮੁਕਾਬਲੇ ਜ਼ਿਲ੍ਹਾ ਪੱਧਰ ਲਈ ਵਿਸ਼ੇਸ਼ ਤੌਰ ਤੇ ਚੁਣੇ ਗਏ।
ਇਨ੍ਹਾਂ ਸਮੁੱਚੇ ਮੁਕਾਲਿਆਂ ਦੀ ਯੋਗ ਅਗਵਾਈ ਕਾਲਜ ਦੇ ਖੇਡ ਵਿਭਾਗ ਦੇ ਮੁਖੀ ਪ੍ਰੋ.ਸਰਤਾਜ ਸਿੰਘ ਛੀਨਾ, ਪ੍ਰੋ.ਵਰਿੰਦਰ ਕੌਰ, ਅਤੇ ਕੋਚ ਲਖਵੰਤ ਸਿੰਘ ਦੁਆਰਾ ਕੀਤੀ ਗਈ।
ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ.ਬਲਵੰਤ ਸਿੰਘ ਜੀ ਨੇ ਜਿੱਥੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਕੀਤੀ, ਉੱਥੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੂੰ ਅਕਾਦਮਿਕ ਵਿਦਿਆ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਧ ਤੋਂ ਵੱਧ ਹਿੱਸਾ ਲੈ ਕੇ ਆਪਣੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੀਦਾ ਹੈ ਤਾਂ ਕਿ ਉਹ ਆਪਣੇ ਸਮਾਜ ਅਤੇ ਚੌਗਿਰਦੇ ਦੀ ਯੋਗ ਅਗਵਾਈ ਕਰ ਸਕਣ।
ਇਸ ਮੌਕੇ ਡਾ.ਜਤਿੰਦਰ ਸਿੰਘ, ਪ੍ਰੋ.ਜਗਜੀਤ ਕੌਰ, ਪ੍ਰੋ.ਹਰਦੇਵ ਸਿੰਘ, ਪ੍ਰੋ.ਮੇਜਰ ਸਿੰਘ, ਪ੍ਰੋ.ਹਰਦੀਪ ਸਿੰਘ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *