ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ‘ਪੋਸਟ ਗ੍ਰੈਜੂਏਟ ਕੰਪਿਊਟਰ ਵਿਭਾਗ’ ਵੱਲੋਂ IT Chart & Innovation ਦੇ ਸਿਰਲੇਖ ਨੂੰ ਮੁੱਖ ਰੱਖਦਿਆਂ ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ।
ਜਿਸ ਵਿੱਚ ਕੰਪਿਊਟਰ ਸਾਇੰਸ ਵਿਭਾਗ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਨ੍ਹਾਂ ਮੁਕਾਬਲਿਆਂ ਵਿੱਚੋਂ ਨਵਜੋਤ ਕੌਰ ਬੀ.ਬੀ.ਏ.ਕਲਾਸ ਨੇ ਪਹਿਲੀ ਪੁਜੀਸ਼ਨ, ਜਸਪ੍ਰੀਤ ਕੌਰ ਬੀ.ਸੀ.ਏ.ਕਲਾਸ ਨੇ ਦੂਜੀ ਪੁਜੀਸ਼ਨ ਅਤੇ ਹਰਪ੍ਰੀਤ ਕੌਰ ਬੀ.ਐੱਸ-ਸੀ ਆਈ. ਟੀ ਨੇ ਤੀਜੀ ਪੁਜੀਸ਼ਨ ਹਾਸਿਲ ਕੀਤੀ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਜੀ ਨੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਜਿੱਥੇ ਇਨਾਮ ਤਕਸੀਮ ਕੀਤੇ ਉੱਥੇ ਆਪਣੇ ਭਾਸ਼ਣ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਅਕਾਦਮਿਕ ਵਿਦਿਆ ਦੇ ਨਾਲ-ਨਾਲ ਇਸ ਤਰ੍ਹਾਂ ਦੇ ਮੁਕਾਬਲਤਨ ਮੁਕਾਬਲੇ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ।ਜ਼ਿੰਦਗੀ ਦੇ ਇਹ ਨਿੱਕੇ-ਨਿੱਕੇ ਪੜ੍ਹਾਅ ਹੀ ਮਨੁੱਖ ਨੂੰ ਇੱਕ ਦਿਨ ਵੱਡੀ ਮੰਜ਼ਿਲ ‘ਤੇ ਪਹੁੰਚਾ ਦੇਣਗੇ।ਇਸ ਲਈ ਸਾਨੂੰ ਹਰ ਇਮਤਿਹਾਨ ਮਿਹਨਤ, ਇਮਾਨਦਾਰੀ ਅਤੇ ਲਗਨ ਨਾਲ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਏਨ੍ਹਾਂ ਯੋਗ ਕਾਰਜਾਂ ਨੂੰ ਅਮਲੀ ਰੂਪ ਦੇਣ ਵਾਲੇ ਅਧਿਆਪਕ ਸਾਹਿਬਾਨ ਦੀ ਖ਼ੂਬ ਸ਼ਲਾਘਾ ਕੀਤੀ।
ਪੋਸਟ ਮੇਕਿੰਗ ਦੇ ਮੁਕਾਬਲਿਆਂ ਦੌਰਾਨ ਡਾ.ਕੰਵਲਜੀਤ ਸਿੰਘ, ਡਾ.ਰਮਨਦੀਪ ਕੌਰ ਅਤੇ ਪ੍ਰੋ.ਸਨੇਹਪ੍ਰੀਤ ਦੁਆਰਾ ਜੱਜ ਸਾਹਿਬਾਨ ਦੀ ਭੂਮਿਕਾ ਵੀ ਨਿਭਾਈ ਗਈ।
ਇਸ ਸਮੇਂ ਪ੍ਰੋ.ਰੋਹਿਤ ਸ਼ਰਮਾ(ਵਾਇਸ ਪ੍ਰਿੰਸੀਪਲ), ਡਾ.ਜਤਿੰਦਰ ਸਿੰਘ, ਪ੍ਰੋ. ਗਗਨਦੀਪ ਕੌਰ, ਪ੍ਰੋ ਰਵਨੀਤ ਕੌਰ,ਪ੍ਰੋ.ਰੂਥਪਾਲ ਕੌਰ, ਪ੍ਰੋ.ਰੀਤੂ ਕੌਰ, ਪ੍ਰੋ ਲਵਪ੍ਰੀਤ ਸਿੰਘ, ਪ੍ਰੋ.ਸਰਬਜੀਤ ਕੌਰ ਆਦਿ ਹਾਜ਼ਰ ਰਹੇ।
Subscribe Now
Don’t miss our future updates! Get Subscribed Today!
©2023. IT DEPARTMENT, NISHAN-E-SIKHI, KHADUR SAHIB.. All Rights Reserved.