ਐੱਨ.ਐੱਸ.ਐੱਸ. ਵਿਭਾਗ ਵੱਲੋਂ ‘ਵਿਸ਼ਵ ਸਾਖਰਤਾ ਦਿਵਸ’ ਮਨਾਇਆ ਗਿਆ।

ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ਐੱਨ.ਐੱਸ.ਐੱਸ. ਵਿਭਾਗ ਵੱਲੋਂ ‘ਵਿਸ਼ਵ ਸਾਖਰਤਾ ਦਿਵਸ’ ਮਨਾਇਆ ਗਿਆ।  ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਮੁੱਚੇ ਵਿਸ਼ਵ ਵਿੱਚ ਇੱਕ ਵੱਡੀ ਅਹਿਮੀਅਤ ਰੱਖਦਾ ਹੈ।
ਉਨ੍ਹਾਂ ਆਪਣੇ ਭਾਸ਼ਣ ਵਿੱਚ ਇਸ ਦਿਨ ਦੀ ਇਤਿਹਾਸਕ ਮਹੱਤਤਾ ਦੇ ਪਹਿਲੂਆਂ ਬਾਰੇ ਚਾਨਣਾ ਪਾਉਂਦੇ ਦੱਸਿਆ ਕਿ 17,ਨਵੰਬਰ 1965 ਨੂੰ ਯੂਨੈਸਕੋ ਵੱਲੋਂ ਫ਼ੈਸਲਾ ਕੀਤਾ ਗਿਆ ਸੀ ਕਿ ਹਰ ਸਾਲ 8,ਸਤੰਬਰ ਨੂੰ ਅੰਤਰਰਾਸ਼ਟਰੀ ਸਾਖਰਤਾ ਦਿਵਸ ਦੇ ਤੌਰ ਤੇ ਮਨਾਇਆ ਜਾਵੇਗਾ।ਫਿਰ ਪਹਿਲੀ ਵਾਰ 8, ਸਤੰਬਰ 1966 ਨੂੰ ਅੰਤਰਰਾਸ਼ਟਰੀ ਪੱਧਰ ਤੇ ਸਾਖਰਤਾ ਦਿਵਸ ਮਨਾਇਆ ਜਾਣ ਲੱਗਾ। ਪ੍ਰਿੰਸੀਪਲ ਸਾਹਿਬ ਜੀ ਨੇ ਇਤਿਹਾਸਕ ਸਰੋਕਾਰਾਂ ਦੇ ਨਾਲ-ਨਾਲ ਅਜੋਕੇ ਯੁੱਗ ਅੰਦਰ ਵਿਚਰਦੇ ਵਿਦਿਆਰਥੀ ਸਾਹਮਣੇ ਭਿਅੰਕਰ ਚਣੌਤੀਆਂ, ਮੁਸ਼ਕਿਲਾਂ ਦਾ ਵਿਕਰਾਲ ਰੂਪ ਅਤੇ ਇਸ ਨੂੰ ਨਿਜੱਠਣ ਦੇ ਗੰਭੀਰ ਨੁਕਤੇ ਵੀ ਸਾਂਝੇ ਕੀਤੇ। ਵਿਦਿਆ ਮਨੁੱਖ ਦਾ ਤੀਜਾ ਨੇਤਰ ਹੈ ਇਸ ਲਈ ਵਿਦਿਆਰਥੀਆਂ ਅਤੇ ਨੌਜਵਾਨਾਂ ਨੂੰ ਚਾਹੀਦਾ ਹੈ ਕਿ ਵਿਦੇਸ਼ਾਂ ਵਿੱਚ ਧੱਕੇ ਖਾਣ ਨਾਲੋਂ ਪੂਰੇ ਅਨੁਸ਼ਾਸਨਬੱਧ ਅਤੇ ਸਖਤ ਮਿਹਨਤ ਕਰਨ ਤਾਂ ਜੋ ਉਨ੍ਹਾਂ ਦਾ ਭਵਿੱਖ ਉਜਲ ਹੋ ਸਕੇ। ਇਸ ਮੌਕੇ ਡਾ.ਕੰਵਲਜੀਤ ਸਿੰਘ, ਡਾ.ਜਤਿੰਦਰ ਸਿੰਘ, ਪ੍ਰੋ.ਜਸਪਾਲ ਸਿੰਘ, ਡਾ.ਰਮਨਦੀਪ ਕੌਰ, ਡਾ .ਜਤਿੰਦਰ ਕੌਰ,ਪ੍ਰੋ.ਹਰਦੇਵ ਸਿੰਘ, ਪ੍ਰੋ.ਮਨਪ੍ਰੀਤ ਕੌਰ, ਡਾ.ਸੁਖਬੀਰ ਕੌਰ, ਪ੍ਰੋ.ਰਵਨੀਤ ਕੌਰ, ਪ੍ਰੋ.ਦਿਲਜੀਤ ਕੌਰ, ਪ੍ਰੋ.ਰਜਿੰਦਰ ਕੌਰ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *