‘ਅਧਿਆਪਕ ਦਿਵਸ’

ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਵਿਖੇ ਵੱਖ-ਵੱਖ ਵਿਭਾਗਾਂ ਵਿੱਚੋਂ ਕੰਪਿਊਟਰ ਸਾਇੰਸ ਵਿਭਾਗ, ਸਾਇੰਸ ਵਿਭਾਗ ਅਤੇ ਕਾਮਰਸ ਵਿਭਾਗ ਵੱਲੋਂ ‘ਅਧਿਆਪਕ ਦਿਵਸ’ ਬੜੇ ਉਤਸ਼ਾਹ ਨਾਲ ਮਨਾਇਆ ਗਿਆ।
ਇਨ੍ਹਾਂ ਵਿਭਾਗਾਂ ਦੇ ਵਿਦਿਆਰਥੀਆਂ ਨੇ ਜਿੱਥੇ ਅਧਿਆਪਕ ਅਧਿਐਨ ਨਾਲ ਜੁੜੀਆਂ ਗਤੀਵਿਧੀਆਂ ਦੀਆਂ ਕਈ ਵੰਨਗੀਆਂ ਪ੍ਰਸਤੁਤ ਕੀਤੀਆਂ ਉੱਥੇ ਕਈ ਸੱਭਿਆਚਾਰਕ ਅਤੇ ਹੋਰ ਸਾਹਿਤਕ ਕਲਾ-ਕਿਰਤੀਆਂ ਦੇ ਰੂਪ ਵੀ ਪ੍ਰਗਟਾਏ।
ਇਸ ਤੋਂ ਇਲਾਵਾ ਇਨ੍ਹਾਂ ਵੱਖ-ਵੱਖ ਵਿਭਾਗਾਂ ਦਰਮਿਆਨ ਅਧਿਆਪਕ ਸਾਹਿਬਾਨ ਵੱਲੋਂ ਕਈ ਲੈਕਚਰ ਅਤੇ ਸਾਹਿਤਕ ਗਤੀਵਿਧੀਆਂ ਦੇ ਰੂਪ ਵੀ ਵੇਖਣ ਨੂੰ ਮਿਲੇ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਜੀ ਨੇ ਇੱਕ ਅਧਿਆਪਕ ਜੋੀ ਵਿਦਿਆਰਥੀ ਜੀਵਨ ਵਿੱਚ ਅਹਿਮੀਅਤ ਨੂੰ ਅਭਿਵਿਅਕਤ ਕਰਦਿਆਂ ਦੱਸਿਆ ਕਿ ਜੇਕਰ ਸਾਡੇ ਜੀਵਨ ਵਿੱਚੋਂ ਅਧਿਆਪਕ ਮਨਫ਼ੀ ਹੋ ਜਾਂਦਾ ਤਾਂ ਵਿਦਿਆਰਥੀ ਅਤੇ ਇੱਕ ਸਧਾਰਨ ਮਨੁੱਖ ਦਾ ਵੀ ਜੀਵਨ ਕਿੰਨਾ ਕੁਰਾਹੇ ਪੈ ਜਾਣਾ ਸੀ।ਇਸ ਲਈ ਅਧਿਆਪਕ ਹੀ ਇੱਕ ਅਜਿਹੀ ਸ਼ਖਸੀਅਤ ਹੁੰਦੀ ਹੈ ਜੋ ਵਿਦਿਆਰਥੀ ਨੂੰ ਸਹੀ ਪ੍ਰੇਰਿਤ ਕਰਕੇ ਉਸਨੂੰ ਉਸਦੀ ਮੰਜ਼ਿਲ ਦਾ ਰਸਤਾ ਵਿਖਾਉਂਦੀ ਹੈ।ਇਸ ਲਈ ਅਧਿਆਪਕ ਸਮਾਜ ਦਾ ਦਰਪਣ ਹੁੰਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਆਪਣੇ ਭਾਸ਼ਣ ਵਿੱਚ ਬੋਲਦਿਆਂ ਸਬੰਧਿਤ ਵਿਭਾਗਾਂ ਦੇ ਮੁਖੀ ਸਾਹਿਬਾਨ ਦਾ ਇਸ ਸ਼ਲਾਘਾਯੋਗ ਕਾਰਜਾਂ ਨੂੰ ਆਯੋਜਿਤ ਕਰਨ ਲਈ ਵਧਾਈ ਦਿੱਤੀ।
ਇਸ ਮੌਕੇ ਡਾ.ਕੰਵਲਜੀਤ ਸਿੰਘ, ਪ੍ਰੋ.ਰੋਹਿਤ ਸ਼ਰਮਾ, ਡਾ.ਜਤਿੰਦਰ ਸਿੰਘ, ਪ੍ਰੋ.ਜਸਪਾਲ ਸਿੰਘ, ਪ੍ਰੋ.ਜਗਜੀਤ ਕੌਰ, ਪ੍ਰੋ.ਹਰਦੀਪ ਸਿੰਘ, ਪ੍ਰੋ.ਮੇਜਰ ਸਿੰਘ, ਪ੍ਰੋ.ਰਮਨਦੀਪ ਕੌਰ,ਪ੍ਰੋ.ਗਗਨਦੀਪ ਕੌਰ, ਪ੍ਰੋ.ਰਜਿੰਦਰ ਕੌਰ ਅਤੇ ਹੋਰ ਅਧਿਆਪਕ ਸਾਹਿਬਾਨ ਵੀ ਹਾਜ਼ਰ ਰਹੇ।

Leave a Reply

Your email address will not be published. Required fields are marked *