ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ’ ਵੱਲੋਂ ਵਿਸ਼ੇਸ਼ ਲੈਕਚਰ ਦਾ ਆਯੋਜਨ

ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ‘ਕੈਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ’ ਵੱਲੋਂ ਇੱਕ ਮੁਕਾਬਲਤਨ ਇਮਤਿਹਾਨਾਂ ਨੂੰ ਮੁੱਖ ਰੱਖਦੇ ਹੋਏ ਇੱਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਕਰਨਲ ਐੱਮ ਪੀ ਸਿੰਘ ਜੀ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਆਪਣੇ ਲੈਕਚਰ ਵਿੱਚ Upsc ਦੇ ਸੰਦਰਭ ਵਿੱਚ ਆਉਂਦੇ ਇਮਤਿਹਾਨਾਂ ਸਬੰਧੀ ਬਹੁਤ ਮਹੀਨ,ਸੂਖਮ ਅਤੇ ਮਹੱਤਵਪੂਰਨ ਨੁਕਤਿਆਂ ਨੂੰ ਵਿਦਿਆਰਥੀਆਂ ਨਾਲ ਸਾਂਝਾ ਕੀਤਾ । ਉਨ੍ਹਾਂ ਇਹ ਵੀ ਆਖਿਆ ਕਿ ਜ਼ਿੰਦਗੀ ਵਿੱਚ ਕੋਈ ਵੀ ਇਮਤਿਹਾਨ ਭਾਵੇਂ ਕਿੰਨਾ ਵੀ ਕਠਿਨ ਕਿਉਂ ਨਾ ਹੋਵੇ ਪਰ ਇੱਕ ਸੱਚੀ ਲਗਨ ਅਤੇ ਮਿਹਨਤ ਵਿਦਿਆਰਥੀ ਨੂੰ ਸਫ਼ਲਤਾ ਦੀ ਦਹਿਲੀਜ਼ ‘ਤੇ ਪਹੁੰਚਾ ਦਿੰਦੀ ਹੈ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਜੀ ਨੇ ਆਏ ਹੋਏ ਬੁਲਾਰੇ ਦਾ ਧੰਨਵਾਦ ਕੀਤਾ ਅਤੇ ਆਖਿਆ ਕਿ ਇਸ ਤਰ੍ਹਾਂ ਦੇ ਲੈਕਚਰ ਸਮੇਂ-ਸਮੇਂ ‘ਤੇ ਹੁੰਦੇ ਰਹਿਣੇ ਚਾਹੀਦੇ ਹਨ। ਜਿਸ ਤੋਂ ਵਿਦਿਆਰਥੀ ਪ੍ਰੇਰਿਤ ਹੋ ਕੇ ਵਧੇਰੇ ਲਾਭ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਸਬੰਧਤ ਅਧਿਆਪਕ ਸਾਹਿਬਾਨ ਦੀ ਇਸ ਲੈਕਚਰ ਨੂੰ ਆਯੋਜਿਤ ਕਰਨ ‘ਤੇ ਖ਼ੂਬ ਸ਼ਲਾਘਾ ਕੀਤੀ।
ਇਸ ਮੌਕੇ ਕਾਲਜ ਦੇ ਜਰਨਲ ਸਕੱਤਰ ਸ੍ਰ.ਹਰਨੰਦਨ ਸਿੰਘ ਜੀ,ਡਾ.ਜਤਿੰਦਰ ਸਿੰਘ, ਡਾ.ਰਮਨਦੀਪ ਕੌਰ, ਪ੍ਰੋ.ਮਨਪ੍ਰੀਤ ਕੌਰ(ਕੋਆਰਡੀਨੇਟਰ),ਡਾ.ਜਤਿੰਦਰ ਕੌਰ,ਪ੍ਰੋ ਜਗਜੀਤ ਕੌਰ, ਪ੍ਰੋ.ਰੁੱਥਪਾਲ ਕੌਰ,ਪ੍ਰੋ.ਹਰਕਮਲ ਕੌਰ, ਪ੍ਰੋ.ਮੇਜਰ ਸਿੰਘ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *